Public consultation now closed

Our public consultations ran from 31 January to 11 April 2023.


ਪੰਜਾਬੀ (Punjabi)

Download

ਜਾਣ-ਪਛਾਣ

ਇਸ ਚਰਚਾ ਪੱਤਰ ਦਾ ਉਦੇਸ਼ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ 'ਤੇ COVID-19 ਦੇ ਪ੍ਰਭਾਵ ਦੀ ਸਮੀਖਿਆ (ਇਹ ਸਮੀਖਿਆ) ਲਈ ਆਸਟ੍ਰੇਲੀਆਈ ਸਰਕਾਰ ਦੇ ਜਨਤਕ ਪੱਧਰੀ ਸਲਾਹ-ਮਸ਼ਵਰੇ ਦਾ ਸਮਰਥਨ ਕਰਨਾ ਹੈ। ਇਸ ਪੇਪਰ ਵਿੱਚ ਅਸੀਂ ਚਰਚਾ ਕਰਾਂਗੇ:

 • ਇਸ ਸਮੀਖਿਆ ਦਾ ਉਦੇਸ਼

 • ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ 'ਤੇ COVID-19 ਮਹਾਂਮਾਰੀ ਦੇ ਸੰਭਾਵੀ ਪ੍ਰਭਾਵ

 • ਤੁਸੀਂ ਇਸ ਸਮੀਖਿਆ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ।

ਇਸ ਪੇਪਰ ਵਿੱਚ ਤੁਹਾਡੇ ਵਿਚਾਰਾਂ ਅਤੇ ਅਨੁਭਵਾਂ ਬਾਰੇ ਜਾਣਨ ਵਿੱਚ ਸਾਡੀ ਮੱਦਦ ਕਰਨ ਲਈ ਚਰਚਾ ਸਵਾਲ ਵੀ ਸ਼ਾਮਲ ਹਨ।

ਇਸ ਸਮੀਖਿਆ ਦਾ ਉਦੇਸ਼

ਕੋਵਿਡ-19 ਮਹਾਂਮਾਰੀ ਕਾਰਨ ਆਸਟ੍ਰੇਲੀਆ ਵਿੱਚ ਸਕੂਲੀ ਪੜ੍ਹਾਈ ਵਿੱਚ ਬੇਮਿਸਾਲ ਰੁਕਾਵਟ ਆਈ ਹੈ। ਇਸ ਨੂੰ ਵਿਦਿਆਰਥੀਆਂ, ਪਰਿਵਾਰਾਂ, ਅਧਿਆਪਕਾਂ, ਸਕੂਲਾਂ ਅਤੇ ਸਿੱਖਿਆ ਅਥਾਰਟੀਆਂ ਤੋਂ ਤੇਜ਼ ਅਤੇ ਨਿਰੰਤਰ ਚੱਲਣ ਵਾਲੀਆ ਢੁੱਕਵੇਂਪਨ ਲਈ ਤਬਦੀਲੀਆਂ ਦੀ ਲੋੜ ਹੈ।

ਇਹ ਸਮੀਖਿਆ ਵਿਚਾਰੇਗੀ:

 • ਇਸ ਪੂਰੀ ਮਹਾਂਮਾਰੀ ਦੌਰਾਨ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵਾਂ ਨੂੰ

 • ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਦੀ ਭਲਾਈ ਅਤੇ ਸਿੱਖਿਆ-ਸੰਬੰਧੀ ਨਤੀਜਿਆਂ 'ਤੇ ਉਨ੍ਹਾਂ ਵਿੱਦਿਅਕ ਅਨੁਭਵਾਂ ਦਾ ਪ੍ਰਭਾਵ

 • ਸਰਕਾਰਾਂ, ਸਿੱਖਿਆ ਅਥਾਰਟੀਆਂ ਅਤੇ ਸਕੂਲਾਂ ਦੁਆਰਾ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਲਈ ਸਹਾਇਤਾ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਹੈ।

ਸਿਫ਼ਾਰਸ਼ਾਂ ਤਿਆਰ ਕਰਨ ਵਿੱਚ, ਇਹ ਸਮੀਖਿਆ ਭਵਿੱਖੀ ਐਮਰਜੈਂਸੀ ਘਟਨਾਵਾਂ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਸਕੂਲਾਂ ਦੀ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਰਾਸ਼ਟਰੀ ਸਹਿਯੋਗੀ ਕਾਰਵਾਈਆਂ ਦੇ ਮੌਕਿਆਂ 'ਤੇ ਧਿਆਨ ਕੇਂਦਰਿਤ ਕਰੇਗੀ, ਅਤੇ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਦੀ ਮਹਾਂਮਾਰੀ ਦੇ ਪ੍ਰਭਾਵਾਂ ਤੋਂ ਰਿਕਵਰੀ ਕਰਨ ਵਿੱਚ ਸਹਾਇਤਾ ਕਰੇਗੀ।

ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ 'ਤੇ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ

ਜਿਸ ਤਰੀਕੇ ਨਾਲ ਕੋਵਿਡ-19 ਮਹਾਂਮਾਰੀ ਨੇ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ, ਉਹ ਵਿਅਕਤੀਗਤ ਹਾਲਾਤਾਂ ਅਤੇ ਕੋਈ ਵਿਦਿਆਰਥੀ ਕਿਸ ਰਾਜ ਜਾਂ ਖੇਤਰ ਵਿੱਚ ਰਹਿੰਦਾ ਹੈ ਅਤੇ ਕਿਸ ਵਿੱਚ ਪੜ੍ਹਿਆ-ਲਿਖਿਆ ਹੈ, ਦੇ ਅਨੁਸਾਰ ਵੱਖ-ਵੱਖ ਹੋਣ ਦੀ ਸੰਭਾਵਨਾ ਹੈ। ਇਹ ਸਮੀਖਿਆ ਉਹਨਾਂ ਅਨੁਭਵਾਂ ਦੀ ਡੂੰਘਾਈ ਅਤੇ ਚੌੜਾਈ ਨੂੰ ਸਮਝਣਾ ਚਾਹੁੰਦੀ ਹੈ।

ਜਨਤਕ ਤੌਰ 'ਤੇ ਸਲਾਹ-ਮਸ਼ਵਰੇ ਦੀਆਂ ਗਤੀਵਿਧੀਆਂ ਦੇ ਨਾਲ ਮਿਲਕੇ, ਇਹ ਸਮੀਖਿਆ Disability Royal Commission (ਡਿਸਬਿਲਟੀ ਰਾਇਲ ਕਮਿਸ਼ਨ), ਫੈਡਰਲ, ਰਾਜ ਅਤੇ ਪ੍ਰਦੇਸ਼ ਸਰਕਾਰਾਂ, ਪ੍ਰਮੁੱਖ ਯੂਨੀਅਨ ਸੰਸਥਾਵਾਂ, ਸਿੱਖਿਆ ਅਥਾਰਟੀਆਂ ਅਤੇ ਸਕੂਲਾਂ ਵਰਗੇ ਸਰੋਤਾਂ ਤੋਂ ਮੌਜੂਦਾ ਸਬੂਤਾਂ ਅਤੇ ਖੋਜਾਂ 'ਤੇ ਨਿਰਭਰ ਕਰੇਗੀ।

ਡਿਸਬਿਲਟੀ ਰਾਇਲ ਕਮਿਸ਼ਨ ਨੇ ਪਛਾਣ ਕੀਤੀ ਕਿ ਮਹਾਂਮਾਰੀ ਦੌਰਾਨ ਆਈਆਂ ਕੁੱਝ ਮੁੱਖ ਚੁਣੌਤੀਆਂ ਵਿੱਚ ਇਹ ਸ਼ਾਮਲ ਹਨ:[1]

 • ਵਾਜਬ ਤਬਦੀਲੀਆਂ ਅਤੇ ਔਨਲਾਈਨ ਸਹਾਇਤਾ ਪ੍ਰਾਪਤ ਕਰਨਾ

 • ਇਹ ਯਕੀਨੀ ਬਣਾਉਣਾ ਕਿ ਅਪਾਹਜਤਾ ਵਾਲੇ ਵਿਦਿਆਰਥੀਆਂ ਦਾ ਉਹੀ ਪਾਠਕ੍ਰਮ ਹੋਵੇ ਜੋ ਉਹਨਾਂ ਦੇ ਬਿਨ੍ਹਾਂ ਅਪਾਹਜਤਾ ਵਾਲੇ ਸਾਥੀ ਵਿਦਿਆਰਥੀਆਂ ਦਾ ਹੈ

 • ਹਾਂ-ਪੱਖੀ ਵਿਦਿਆਰਥੀ-ਅਧਿਆਪਕ-ਮਾਪਿਆਂ ਦੇ ਸੰਬੰਧਾਂ ਅਤੇ ਗੱਲਬਾਤ ਨੂੰ ਕਾਇਮ ਰੱਖਣਾ

 • ਸਾਥੀਆਂ ਨਾਲ ਸਮਾਜਿਕ ਮੇਲ-ਜੋਲ ਬਣਾਈ ਰੱਖਣਾ।

ਇਹ ਲੱਭੇ ਤੱਥ ਸਿੱਖਿਆ Disability Standards for Education 2005 (ਸਿੱਖਿਆ ਲਈ ਡਿਸਬਿਲਟੀ ਸਟੈਂਡਰਡਜ਼ ਦੀ 2005) ਦੀ 2020 ਵਿਚਲੀ ਸਮੀਖਿਆ ਨਾਲ ਮੇਲ ਖਾਂਦੀਆਂ ਹਨ, ਜਿਸ ਨੇ ਪਤਾ ਲਗਾਇਆ ਹੈ ਕਿ, ਆਮ ਤੌਰ 'ਤੇ, ਮਹਾਂਮਾਰੀ ਨੇ ਅਪਾਹਜਤਾ ਵਾਲੇ ਵਿਦਿਆਰਥੀਆਂ ਲਈ ਮੌਜੂਦਾ ਚੁਣੌਤੀਆਂ ਨੂੰ ਵਧਾਇਆ ਹੈ, ਅਤੇ ਉਨ੍ਹਾਂ ਦੇ ਸਮਰਥਨ ਅਤੇ ਸਕੂਲ ਨਾਲ ਸੰਬੰਧ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਸਮੀਖਿਆ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (Australian Institute of Health and Welfare) ਦੁਆਰਾ ਕੀਤੀ ਗਈ ਖੋਜ ਤੋਂ ਵੀ ਜਾਣੂ ਹੈ ਜੋ ਦਰਸਾਉਂਦੀ ਹੈ, ਸਮੁੱਚੇ ਤੌਰ 'ਤੇ, ਇਸ ਮਹਾਂਮਾਰੀ ਦਾ ਕਿਸ਼ੋਰ ਉਮਰ ਦੇ ਆਸਟ੍ਰੇਲੀਆਈ ਲੋਕਾਂ ਦੀ ਤੰਦਰੁਸਤੀ 'ਤੇ ਮਾੜਾ ਪ੍ਰਭਾਵ ਪਿਆ ਹੈ।[2] ਇਹ ਖੋਜ ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ (Australian Human Rights Commission) ਦੇ ਕੰਮ ਨਾਲ ਮੇਲ ਖਾਂਦੀ ਹੈ ਜਿਸ ਨੇ ਪਾਇਆ ਕਿ ਬੱਚਿਆਂ ਨੇ ਇਸ ਮਹਾਂਮਾਰੀ ਕਾਰਨ ਰੀਮੋਟ ਸਿੱਖਿਆ, ਰੋਜ਼ਮਰਾ ਦੇ ਜੀਵਨ ਵਿਵਹਾਰ ਤੋਂ ਦੂਰੀ ਪੈਣ, ਅਤੇ ਸਮਾਜਿਕ ਮੇਲ-ਜੋਲ ਅਤੇ ਸੰਪਰਕ ਦੀ ਘਾਟ ਨਾਲ ਜੱਦੋ-ਜਹਿਦ ਕੀਤੀ ਹੈ।[3]

ਇਸ ਸਮੀਖਿਆ ਵਿੱਚ ਕਿਸ ਨੂੰ ਸ਼ਾਮਲ ਹੋਣਾ ਚਾਹੀਦਾ ਹੈ

ਇਹ ਸਮੀਖਿਆ ਸਲਾਹ-ਮਸ਼ਵਰੇ ਅਪਾਹਜਤਾ ਵਾਲੇ ਕਈ ਤਰ੍ਹਾਂ ਦੇ ਸਕੂਲੀ ਵਿਦਿਆਰਥੀਆਂ ਤੋਂ ਰਾਏ ਜਾਨਣ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ਵਿੱਚ ਸ਼ਾਮਲ ਹਨ:

 • ਜੋ ਪਹਿਲੇ ਰਾਸ਼ਟਰ ਵਾਲੇ ਲੋਕ ਹਨ

 • ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜਾਂ ਤੋਂ ਹਨ

 • ਖੇਤਰੀ, ਪੇਂਡੂ ਅਤੇ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਰਹਿੰਦੇ ਹਨ

 • ਜੋ LGBTIQ+ ਵਜੋਂ ਪਛਾਣ ਰੱਖਦੇ ਹਨ।

ਇਹ ਸਮੀਖਿਆ ਸਲਾਹ-ਮਸ਼ਵਰੇ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਅਧਿਆਪਕਾਂ ਤੋਂ ਵੀ ਰਾਏ ਜਾਨਣ ਦੀ ਕੋਸ਼ਿਸ਼ ਕਰਨਗੇ।

ਇਸ ਸਮੀਖਿਆ ਵਿੱਚ ਕਿਵੇਂ ਸ਼ਾਮਲ ਹੋਣਾ ਹੈ

ਅਸੀਂ ਇਸ ਸਮੀਖਿਆ ਵਿੱਚ ਸਾਰੇ ਯੋਗਦਾਨਾਂ ਦਾ ਸੁਆਗਤ ਕਰਦੇ ਹਾਂ। ਇਸ ਵਿੱਚ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ, ਉਹਨਾਂ ਦੇ ਮਾਤਾ-ਪਿਤਾ ਅਤੇ ਦੇਖਭਾਲਕਰਤਾਵਾਂ, ਅਧਿਆਪਕਾਂ, ਸਕੂਲ ਦੇ ਆਗੂਆਂ, ਪ੍ਰਸ਼ਾਸਕਾਂ, ਵਿਦਵਾਨਾਂ ਅਤੇ ਵਕੀਲ ਤੱਕ ਸ਼ਾਮਲ ਹਨ। ਅਸੀਂ ਵੱਧ ਤੋਂ ਵੱਧ ਲੋਕਾਂ ਤੋਂ ਰਾਏ ਜਾਨਣਾ ਚਾਹੁੰਦੇ ਹਾਂ।

ਸਾਡੇ ਜਨਤਕ ਪੱਧਰੀ ਸਲਾਹ-ਮਸ਼ਵਰੇ ਮੰਗਲਵਾਰ 31 ਜਨਵਰੀ ਤੋਂ ਮੰਗਲਵਾਰ 28 ਮਾਰਚ ਤੱਕ ਚੱਲਣਗੇ। ਉਸ ਸਮੇਂ ਦੌਰਾਨ ਇਸ ਵਿੱਚ ਸ਼ਾਮਲ ਹੋਣ ਦੇ ਕਈ ਤਰੀਕੇ ਹੋਣਗੇ। ਜਿਵੇਂ ਹੀ ਸਲਾਹ-ਮਸ਼ਵਰੇ ਲਈ ਤਾਰੀਖਾਂ ਦੀ ਪੁਸ਼ਟੀ ਹੋ ​​ਜਾਂਦੀ ਹੈ, ਉਹਨਾਂ ਨੂੰ Engagement Hub ਵੈੱਬਸਾਈਟ 'ਤੇ ਪਾ ਦਿੱਤਾ ਜਾਵੇਗਾ।

ਇਸ ਵੈੱਬਸਾਈਟ 'ਤੇ ਤੁਸੀਂ ਆਪਣੇ ਖੁਦ ਦੀ ਰਾਏ ਲਿਖਤੀ ਰੂਪ ਵਿੱਚ, ਜਾਂ ਵੀਡੀਓ ਅਤੇ ਆਡੀਓ ਰੂਪ ਵਿੱਚ ਜਮ੍ਹਾਂ ਕਰਵਾ ਸਕਦੇ ਹੋ, ਇੱਕ ਪ੍ਰਸ਼ਨਾਵਲੀ ਭਰ ਸਕਦੇ ਹੋ, ਜਾਂ ਕਿਸੇ ਸਮਾਗਮ ਵਿੱਚ ਹਾਜ਼ਰ ਹੋਣ ਲਈ ਰਜਿਸਟਰ ਕਰ ਸਕਦੇ ਹੋ। ਹੋਰ ਜਾਣਨ ਲਈ, Engagement Hub ਵੈੱਬਸਾਈਟ 'ਤੇ ਜਾਓ ਜਾਂ ਜਿਵੇਂ ਹੀ ਇਸ ਸਮੀਖਿਆ ਬਾਰੇ ਹੋਰ ਜਾਣਕਾਰੀ ਉਪਲਬਧ ਹੁੰਦੀ ਹੈ ਉਸਦਾ ਅੱਪਡੇਟ ਪ੍ਰਾਪਤ ਕਰਨ ਲਈ ਸਾਈਨ-ਅੱਪ ਕਰੋ।

ਆਪਣਾ ਅਨੁਭਵ ਸਾਂਝਾ ਕਰੋ

ਅਸੀਂ ਕੋਵਿਡ-19 ਮਹਾਂਮਾਰੀ ਦੌਰਾਨ ਹੋਏ ਤੁਹਾਡੇ ਅਨੁਭਵਾਂ ਬਾਰੇ ਜਾਨਣਾ ਚਾਹੁੰਦੇ ਹਾਂ। ਹੇਠਾਂ ਦਿੱਤੇ ਸਵਾਲ ਉਹ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਇਸ ਸਮੀਖਿਆ ਵਿੱਚ ਆਪਣੀ ਰਾਏ ਦੇਣ ਵਿੱਚ ਮੱਦਦ ਕਰਨ ਬਾਰੇ ਸੋਚ ਸਕਦੇ ਹੋ। ਤੁਹਾਨੂੰ ਸਾਰੇ (ਜਾਂ ਕੋਈ ਵੀ) ਸਵਾਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ - ਉਹ ਸਿਰਫ਼ ਇੱਕ ਮਾਰਗ-ਦਰਸ਼ਕ ਦੇ ਤੌਰ 'ਤੇ ਮੌਜੂਦ ਹਨ।

ਜੇਕਰ ਤੁਸੀਂ ਇਸ ਸਮੀਖਿਆ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:

 • ਆਪਣੀ ਰਾਏ ਜਮ੍ਹਾਂ ਕਰਵਾ ਸਕਦੇ ਹੋ, ਹੇਠਾਂ ਦਿੱਤੇ ਸਵਾਲਾਂ 'ਤੇ ਵਿਚਾਰ ਕਰਦੇ ਹੋਏ। ਤੁਸੀਂ ਲਿਖਤੀ ਦਸਤਾਵੇਜ਼, ਜਾਂ ਆਡੀਓ ਜਾਂ ਵੀਡੀਓ ਫਾਈਲ ਦੇ ਰੂਪ ਵਿੱਚ ਆਪਣੀ ਖੁਦ ਦੀ ਰਾਏ ਜਾਂ ਕਹਾਣੀ ਨੂੰ ਅੱਪਲੋਡ ਕਰ ਸਕਦੇ ਹੋ। ਜੇਕਰ ਤੁਸੀਂ ਇਲੈਕਟ੍ਰਾਨਿਕ ਰੂਪ ਵਿੱਚ ਆਪਣੀ ਰਾਏ ਨਹੀਂ ਦੇ ਸਕਦੇ ਹੋ ਤਾਂ ਤੁਸੀਂ ਇਸਨੂੰ ਡਾਕ ਰਾਹੀਂ ਵੀ ਭੇਜ ਸਕਦੇ ਹੋ:

COVID Review Team

Student Learning and Disability Strategy Branch

GPO Box 9880

Canberra City ACT 2601

 • ਔਨਲਾਈਨ ਪ੍ਰਸ਼ਨਾਵਲੀ ਨੂੰ ਪੂਰਾ ਕਰ ਸਕਦੇ ਹੋ

 • ਕਿਸੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹੋ, ਜਿਵੇਂ ਕਿ ਵੈਬੀਨਾਰ, ਔਨਲਾਈਨ ਚਰਚਾ ਬੋਰਡ ਜਾਂ ਫੋਕਸ ਗਰੁੱਪ।

ਅਸੀਂ ਕੀ ਜਾਣਨਾ ਚਾਹੁੰਦੇ ਹਾਂ

ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ, ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਵਾਲ

 • ਕੋਵਿਡ-19 ਮਹਾਂਮਾਰੀ ਦੌਰਾਨ ਤੁਹਾਡਾ/ਤੁਹਾਡੇ ਬੱਚੇ ਦਾ ਸਕੂਲੀ ਸਿੱਖਿਆ ਦਾ ਅਨੁਭਵ ਕੀ ਰਿਹਾ ਹੈ?

  • ਇਹ ਅਧਿਆਪਕਾਂ ਨਾਲ ਗੱਲਬਾਤ ਕਰਨ, ਤਕਨਾਲੋਜੀ ਅਤੇ ਸਿੱਖਿਆ ਸਮੱਗਰੀ ਤੱਕ ਪਹੁੰਚ ਕਰਨ, ਜਾਂ ਰਿਮੋਟ ਲਰਨਿੰਗ ਅਤੇ/ਜਾਂ ਆਹਮੋ-ਸਾਹਮਣੇ ਦੀ ਸਿੱਖਿਆ ਦੌਰਾਨ ਸਿੱਖਣ ਦੀਆਂ ਗਤੀਵਿਧੀਆਂ ਕਿੰਨੀਆਂ ਕੁ ਢੁੱਕਵੀਆਂ ਸਨ, ਵਰਗੀਆਂ ਚੀਜ਼ਾਂ ਬਾਰੇ ਹੋ ਸਕਦਾ ਹੈ।
 • ਜੇਕਰ ਤੁਸੀਂ/ਤੁਹਾਡਾ ਬੱਚਾ ਕੋਵਿਡ-19 ਦੇ ਕਾਰਨ ਰਿਮੋਟ ਲਰਨਿੰਗ ਦੇ ਸਮੇਂ ਤੋਂ ਬਾਅਦ ਆਹਮੋ-ਸਾਹਮਣੇ ਸਿੱਖਿਆ ਤਰੀਕੇ ਵਿੱਚ ਵਾਪਸ ਆਇਆ ਹੈ, ਤਾਂ ਇਹ ਅਨੁਭਵ ਕਿਹੋ ਜਿਹਾ ਰਿਹਾ ਹੈ?

  • ਕੀ ਤੁਹਾਨੂੰ/ਤੁਹਾਡੇ ਬੱਚੇ ਨੂੰ ਵਾਧੂ ਸਹਾਇਤਾ ਦੀ ਲੋੜ ਹੈ? ਕੀ COVID-19 ਤੋਂ ਬਾਅਦ ਤੁਹਾਨੂੰ ਜੋ ਸਹਾਇਤਾ ਚਾਹੀਦੀ ਹੈ ਉਹ ਬਦਲ ਗਈ ਹੈ?

 

 • ਕੀ ਤੁਸੀਂ/ਤੁਹਾਡੇ ਬੱਚੇ ਨੂੰ ਕੋਈ ਵੀ ਸਮੱਸਿਆਵਾਂ ਜਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਤੁਹਾਨੂੰ ਆਹਮੋ-ਸਾਹਮਣੇ ਸਿੱਖਿਆ ਦੇਣ ਦੇ ਤਰੀਕੇ ਵਿੱਚ ਵਾਪਸ ਆਉਣ ਤੋਂ ਰੋਕਦਾ ਹੈ? ਜੇਕਰ ਹਾਂ, ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਉਹ ਕੀ ਹਨ।

 

 • ਕੋਵਿਡ-19 ਮਹਾਂਮਾਰੀ ਦੌਰਾਨ ਸਕੂਲਾਂ ਅਤੇ ਸਰਕਾਰਾਂ ਨੇ ਤੁਹਾਨੂੰ/ਤੁਹਾਡੇ ਬੱਚੇ ਨੂੰ ਸਿੱਖਿਆ ਜਾਰੀ ਰੱਖਣ ਲਈ ਕਿੰਨੀ ਚੰਗੀ ਤਰ੍ਹਾਂ ਮੱਦਦ ਕੀਤੀ?

  • ਇਹ ਸਹਾਇਤਾ ਤੁਹਾਡੀ/ਤੁਹਾਡੇ ਬੱਚੇ ਦੀ ਇਨ੍ਹਾਂ ਵਰਗੀਆਂ ਚੀਜ਼ਾਂ ਤੱਕ ਪਹੁੰਚ ਬਾਰੇ ਹੋ ਸਕਦੀ ਹੈ, ਜਿਵੇਂ ਕਿ ਮਾਹਰ ਸਰੋਤ, ਪਾਠਕ੍ਰਮ ਵਿੱਚ ਤਬਦੀਲੀਆਂ, ਵਿਅਕਤੀਗਤ ਸਿੱਖਿਆ/ਸਿਖਲਾਈ ਯੋਜਨਾਵਾਂ ਵਿੱਚ ਅੱਪਡੇਟ, ਮਾਨਸਿਕ ਸਿਹਤ ਸਹਾਇਤਾ, ਅਤੇ ਅਧਿਆਪਨ ਸਟਾਫ਼।
 • ਕੀ ਤੁਸੀਂ ਸਾਨੂੰ ਕੋਵਿਡ-19 ਮਹਾਂਮਾਰੀ ਦੌਰਾਨ ਸਹਾਇਤਾ ਤੱਕ ਪਹੁੰਚਣ ਅਤੇ ਪ੍ਰਾਪਤ ਕਰਨ ਬਾਰੇ ਤੁਹਾਡੇ/ਤੁਹਾਡੇ ਬੱਚੇ ਦੇ ਸਕੂਲ ਤੋਂ ਪ੍ਰਾਪਤ ਜਾਣਕਾਰੀ ਬਾਰੇ ਦੱਸ ਸਕਦੇ ਹੋ?

ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਕੇਂਦਰਿਤ ਕਰਨਾ ਪਸੰਦ ਕਰ ਸਕਦੇ ਹੋ:

 • ਜੇਕਰ/ਜਦੋਂ ਤੁਸੀਂ ਰਿਮੋਟ ਲਰਨਿੰਗ ਸ਼ੁਰੂ ਕੀਤੀ, ਅਤੇ ਰਿਮੋਟ ਲਰਨਿੰਗ ਦੌਰਾਨ, ਕੀ ਇੱਥੇ ਸਹਾਇਤਾ ਬਾਰੇ ਲੋੜੀਂਦੀ ਜਾਣਕਾਰੀ ਉਪਲਬਧ ਸੀ?

 • ਕੀ ਰਿਮੋਟ ਅਤੇ ਆਹਮੋ-ਸਾਮ੍ਹਣੇ ਦੀ ਸਿੱਖਿਆ ਵਿਚਕਾਰ ਵਾਰ-ਵਾਰ ਤਬਦੀਲੀਆਂ ਕਰਨ ਵਿੱਚ ਮੱਦਦ ਲਈ ਜਾਣਕਾਰੀ ਉਪਲਬਧ ਸੀ।

 

 • ਤੁਹਾਡੀ/ਤੁਹਾਡੇ ਬੱਚੇ ਦੀ ਅਕਾਦਮਿਕ ਪ੍ਰਾਪਤੀ ਕੋਵਿਡ-19 ਮਹਾਂਮਾਰੀ ਦੁਆਰਾ ਕਿਵੇਂ ਪ੍ਰਭਾਵਿਤ ਹੋਈ ਹੈ?

  • ਤੁਸੀਂ ਕਿਸੇ ਹੋਰ ਸਹਾਇਤਾ ਬਾਰੇ ਵੀ ਸੋਚਣਾ ਚਾਹ ਸਕਦੇ ਹੋ ਜੋ ਤੁਹਾਡੀ/ਤੁਹਾਡੇ ਬੱਚੇ ਦੀ ਅਕਾਦਮਿਕ ਪ੍ਰਾਪਤੀ ਵਿੱਚ ਮੱਦਦ ਕਰ ਸਕਦਾ ਸੀ।
 • ਕੀ ਕੋਵਿਡ-19 ਮਹਾਂਮਾਰੀ ਦੁਆਰਾ ਤੁਹਾਡੀ/ਤੁਹਾਡੇ ਬੱਚੇ ਦੀ ਸਿੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਹੋਰ ਤਰੀਕੇ ਵੀ ਸਨ?

 

 • ਉਦਾਹਰਨ ਲਈ, ਕੀ ਕੋਵਿਡ-19 ਮਹਾਂਮਾਰੀ ਨੇ ਤੁਹਾਡੇ/ਤੁਹਾਡੇ ਬੱਚੇ ਦੀ ਸਕੂਲਾਂ, ਸਕੂਲੀ ਸਾਲ ਦੇ ਪੱਧਰਾਂ, ਜਾਂ ਸਕੂਲ ਤੋਂ ਅਗਲੇਰੀ ਸਿੱਖਿਆ, ਸਿਖਲਾਈ, ਜਾਂ ਰੁਜ਼ਗਾਰ ਵਿੱਚ ਸਫ਼ਲਤਾਪੂਰਵਕ ਅੱਗੇ-ਪਿੱਛੇ ਜਾਣ ਦੀ ਯੋਗਤਾ ਨੂੰ ਪ੍ਰਭਾਵਿਤ ਕੀਤਾ ਹੈ?

 

 • ਮਹਾਂਮਾਰੀ ਦੇ ਦੌਰਾਨ ਤੁਹਾਡੇ/ਤੁਹਾਡੇ ਬੱਚੇ ਦੇ ਵਿਦਿਅਕ ਅਨੁਭਵ ਬਾਰੇ ਸੋਚਦੇ ਹੋਏ, ਇਹਨਾਂ ਅਨੁਭਵਾਂ ਦਾ ਤੁਹਾਡੇ/ਤੁਹਾਡੇ ਬੱਚੇ ਦੀ ਤੰਦਰੁਸਤੀ 'ਤੇ ਕੀ ਪ੍ਰਭਾਵ ਪਿਆ ਹੈ?

 

 • ਤੁਸੀਂ ਆਪਣੇ/ਆਪਣੇ ਬੱਚੇ ਦੀ ਮਾਨਸਿਕ ਸਿਹਤ, ਆਤਮ-ਨਿਰਭਰਤਾ, ਲਚਕੀਲੇਪਣ, ਸਮਾਜ ਵਿੱਚ ਸਥਾਨ, ਸੰਬੰਧਾਂ, ਅਤੇ ਸਕੂਲ ਵਿਚਲੇ ਅਨੁਭਵਾਂ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ।

 

 • ਕੀ ਤੁਸੀਂ/ਤੁਹਾਡਾ ਬੱਚਾ ਰਿਮੋਟ ਸਿੱਖਿਆ ਲਾਗੂ ਦੌਰਾਨ ਕਿਸੇ ਵੀ ਸਮੇਂ ਸਾਥੀਆਂ ਅਤੇ ਸਕੂਲੀ ਭਾਈਚਾਰੇ ਨਾਲ ਜੁੜੇ ਰਹਿਣ ਦੇ ਯੋਗ ਰਿਹਾ ਹੈ?

 • ਕੋਵਿਡ-19 ਮਹਾਂਮਾਰੀ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਲਈ ਕਿਹੜੀਆਂ ਸੈਟਿੰਗਾਂ, ਸਹਾਇਤਾ ਅਤੇ ਤਕਨਾਲੋਜੀਆਂ ਨੇ ਹਾਂ-ਪੱਖੀ ਅਨੁਭਵ ਪ੍ਰਦਾਨ ਕੀਤਾ ਹੈ?

 • ਭਵਿੱਖ ਵਿੱਚ, ਤੁਹਾਡੇ ਖ਼ਿਆਲ ਵਿੱਚ ਕੋਵਿਡ-19 ਮਹਾਂਮਾਰੀ ਵਰਗੀ ਵੱਡੀ ਐਮਰਜੈਂਸੀ ਘਟਨਾ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਲਈ ਕੀ ਸੁਧਾਰ ਕੀਤਾ ਜਾ ਸਕਦਾ ਹੈ?

ਅਧਿਆਪਕਾਂ, ਸਿੱਖਿਆ ਪ੍ਰਦਾਤਾਵਾਂ ਅਤੇ ਸਹਾਇਤਾ ਕਰਮਚਾਰੀਆਂ ਲਈ ਸਵਾਲ

 • ਕੋਵਿਡ-19 ਮਹਾਂਮਾਰੀ ਦੌਰਾਨ ਸਕੂਲੀ ਸਿੱਖਿਆ ਤੱਕ ਪਹੁੰਚ ਕਰਨ ਅਤੇ ਭਾਗ ਲੈਣ ਵਿੱਚ ਅਪਾਹਜਤਾ ਵਾਲੇ ਵਿਦਿਆਰਥੀਆਂ ਬਾਰੇ ਤੁਹਾਡਾ ਅਨੁਭਵ ਕੀ ਰਿਹਾ ਹੈ?

 

 • ਤੁਸੀਂ ਅਪਾਹਜ ਵਿਦਿਆਰਥੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਤੁਹਾਡੀ ਯੋਗਤਾ, ਟੈਕਨਾਲੋਜੀ ਤੱਕ ਤੁਹਾਡੀ ਪਹੁੰਚ, ਰਿਮੋਟ ਲਰਨਿੰਗ ਲਾਗੂ ਹੋਣ ਦੇ ਕਿਸੇ ਵੀ ਸਮੇਂ ਦੌਰਾਨ ਸੋਧੀ ਹੋਈ ਸਿੱਖਿਆ ਸਮੱਗਰੀ ਪ੍ਰਦਾਨ ਕਰਨ ਦੀ ਤੁਹਾਡੀ ਯੋਗਤਾ, ਅਤੇ/ਜਾਂ, ਜਿੱਥੇ ਢੁਕਵਾਂ ਹੋਵੇ, ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਆਹਮੋ-ਸਾਹਮਣੇ ਦੀ ਸਿੱਖਿਆ ਵਿੱਚ ਸਿੱਖਣ ਲਈ ਵਾਪਸ ਆਉਣ ਲਈ ਤਿਆਰ ਕਰਨ ਦੀ ਯੋਗਤਾ 'ਤੇ ਧਿਆਨ ਕੇਂਦਰਿਤ ਕਰਨਾ ਚਾਹ ਸਕਦੇ ਹੋ।

 

 • ਕੀ ਤੁਸੀਂ ਰਿਮੋਟ ਲਰਨਿੰਗ ਲਾਗੂ ਹੋਣ ਦੇ ਕਿਸੇ ਵੀ ਦੌਰ ਤੋਂ ਬਾਅਦ ਆਹਮੋ-ਸਾਹਮਣੇ ਦੀ ਸਿੱਖਿਆ 'ਤੇ ਵਾਪਸ ਆਉਣ ਲਈ ਅਪਾਹਜਤਾ ਵਾਲੇ ਵਿਦਿਆਰਥੀਆਂ ਦੀ ਸਫ਼ਲਤਾਪੂਰਵਕ ਸਹਾਇਤਾ ਕੀਤੀ ਹੈ?

 

 • ਜੇਕਰ ਹਾਂ, ਤਾਂ ਕਿਵੇਂ? ਕੀ ਅਪਾਹਜਤਾ ਨਾਲ ਵਾਪਸੀ ਵਾਲੇ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਵਾਧੂ ਸਹਾਇਤਾ ਦੀ ਲੋੜ ਸੀ?

 • ਜੇਕਰ ਨਹੀਂ, ਤਾਂ ਕਿਹੜੀਆਂ ਸਮੱਸਿਆਵਾਂ ਜਾਂ ਰੁਕਾਵਟਾਂ ਮੌਜੂਦ ਹਨ ਜੋ ਆਹਮੋ-ਸਾਹਮਣੇ ਸਿੱਖਿਆ ਵਿੱਚ ਸਫ਼ਲ ਵਾਪਸੀ ਨੂੰ ਰੋਕ ਰਹੀਆਂ ਹਨ?

 

 • ਕੀ ਤੁਹਾਡੇ ਕੋਲ ਕੋਵਿਡ-19 ਮਹਾਂਮਾਰੀ ਦੌਰਾਨ ਸਕੂਲੀ ਸਿੱਖਿਆ ਤੱਕ ਪਹੁੰਚ ਕਰਨ ਅਤੇ ਭਾਗ ਲੈਣ ਲਈ ਅਪਾਹਜ ਵਿਦਿਆਰਥੀਆਂ ਦੀ ਸਹਾਇਤਾ ਲਈ ਲੋੜੀਂਦੀ ਜਾਣਕਾਰੀ ਅਤੇ ਸਲਾਹ ਸੀ?

 

 • ਤੁਸੀਂ ਸਕੂਲ ਬੰਦ ਕਰਨ ਦੀਆਂ ਯੋਜਨਾਵਾਂ, ਮਾਹਿਰ ਸਰੋਤਾਂ, ਪਾਠਕ੍ਰਮ ਸੋਧਾਂ, ਵਿਅਕਤੀਗਤ ਸਿੱਖਿਆ/ਸਿੱਖਣ ਯੋਜਨਾਵਾਂ ਦੇ ਅੱਪਡੇਟ, ਮਨੋ-ਸਮਾਜਿਕ ਸਹਾਇਤਾ, ਅਤੇ ਸਟਾਫ਼ ਬਾਰੇ ਆਪਣੀ ਪਹੁੰਚ, ਤਿਆਰੀ ਦੇ ਸਮੇਂ, ਜਾਣਕਾਰੀ ਅਤੇ ਸਲਾਹ ਦੀ ਗੁਣਵੱਤਾ 'ਤੇ ਵਿਚਾਰ ਕਰਨਾ ਚਾਹ ਸਕਦੇ ਹੋ।

 

 • ਕੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਤੁਹਾਡੀ ਮੱਦਦ ਕਰਨ ਜਾਂ ਤੁਹਾਡੇ ਅਪਾਹਜ ਵਿਦਿਆਰਥੀਆਂ ਦੀ ਸਕੂਲੀ ਸਿੱਖਿਆ ਤੱਕ ਪਹੁੰਚ ਕਰਨ ਅਤੇ ਇਸ ਵਿੱਚ ਭਾਗ ਲੈਣ ਵਿੱਚ ਮੱਦਦ ਕਰਨ ਵਾਲੀਆਂ ਉਪਲਬਧ ਸਹਾਇਤਾਵਾਂ ਬਦਲ ਗਈਆਂ ਹਨ?

 

 • ਤੁਸੀਂ ਇਸ ਗੱਲ 'ਤੇ ਵਿਚਾਰ ਕਰਨਾ ਚਾਹ ਸਕਦੇ ਹੋ ਕਿ ਕੀ ਸਿੱਖਿਆ ਲਈ ਸਮਰਥਨ/ਸਹਾਇਤਾ ਵਧੀ ਜਾਂ ਘਟੀ ਹੈ, ਜੇ ਸਹਾਇਤਾ ਪ੍ਰਦਾਨ ਕਰਨ ਵਾਲੇ ਵਿੱਚ ਤਬਦੀਲੀਆਂ ਆਈਆਂ, ਜੇ ਸਹਾਇਤਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਜਾਂ ਵਿਗੜ ਗਈ ਹੈ ਜਾਂ ਜੇ ਸਹਾਇਤਾ ਤੱਕ ਪਹੁੰਚ ਕਰਨ ਅਤੇ ਪ੍ਰਾਪਤ ਕਰਨ ਦਾ ਸਮਾਂ ਵਧਿਆ ਜਾਂ ਘਟਿਆ ਹੈ।

 

 • ਕੋਵਿਡ-19 ਮਹਾਂਮਾਰੀ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਲਈ ਕਿਹੜੀਆਂ ਸੈਟਿੰਗਾਂ, ਸਹਾਇਤਾ ਅਤੇ ਤਕਨਾਲੋਜੀਆਂ ਨੇ ਹਾਂ-ਪੱਖੀ ਅਨੁਭਵ ਪ੍ਰਦਾਨ ਕੀਤਾ ਹੈ?

 • ਤੁਹਾਡੇ ਵਿਚਾਰ ਵਿੱਚ, ਕੀ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ 'ਤੇ ਕੋਵਿਡ-19 ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਹੋਰ ਕੁੱਝ ਕੀਤਾ ਜਾ ਸਕਦਾ ਹੈ? ਕਿਉਂ?

 • ਕੀ ਕੋਵਿਡ-19 ਮਹਾਂਮਾਰੀ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਦੇ ਅਕਾਦਮਿਕ ਨਤੀਜਿਆਂ ਅਤੇ/ਜਾਂ ਭਲਾਈ 'ਤੇ ਉਹਨਾਂ ਦੇ ਵਿੱਦਿਅਕ ਅਨੁਭਵਾਂ ਦੁਆਰਾ (ਹਾਂ-ਪੱਖੀ ਜਾਂ ਨਾ-ਪੱਖੀ) ਪ੍ਰਭਾਵ ਪਾਇਆ ਗਿਆ ਹੈ? ਕਿਉਂ?

 • ਕੀ ਕੋਵਿਡ-19 ਮਹਾਂਮਾਰੀ ਨੇ ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ, ਸਕੂਲੀ ਸਾਲ ਦੇ ਪੱਧਰਾਂ, ਜਾਂ ਸਕੂਲ ਤੋਂ ਅਗਲੇਰੀ ਸਿੱਖਿਆ, ਸਿਖਲਾਈ, ਜਾਂ ਰੁਜ਼ਗਾਰ ਵਿੱਚ ਸਫ਼ਲਤਾਪੂਰਵਕ ਤਬਦੀਲੀ ਕਰਨ ਵਿੱਚ ਸਹਾਇਤਾ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕੀਤਾ ਹੈ?

 • ਕੋਵਿਡ-19 ਮਹਾਂਮਾਰੀ ਵਰਗੀ ਕੋਈ ਹੋਰ ਵੱਡੀ ਐਮਰਜੈਂਸੀ ਘਟਨਾ ਦੌਰਾਨ ਅਪਾਹਜਤਾ ਵਾਲੇ ਵਿਦਿਆਰਥੀਆਂ ਲਈ ਕਿਹੜੇ ਸੁਧਾਰ ਕੀਤੇ ਜਾ ਸਕਦੇ ਹਨ?

ਪਹੁੰਚਯੋਗਤਾ

ਲੋਕ ਇਹ ਚੁਣ ਸਕਦੇ ਹਨ ਕਿ ਉਹ ਕਿਵੇਂ ਸ਼ਾਮਲ ਹੋਣਾ ਚਾਹੁੰਦੇ ਹਨ, ਜਿਸ ਵਿੱਚ ਆਪਣੇ ਲਈ ਢੁੱਕਵੇਂ ਸਮੇਂ ਅਨੁਸਾਰ ਔਨਲਾਈਨ ਸਵਾਲਾਂ ਦੇ ਜਵਾਬ ਦੇਣਾ, ਜਾਂ ਕਿਸੇ ਚਰਚਾ ਵਿੱਚ ਹਿੱਸਾ ਲੈਣਾ ਸ਼ਾਮਲ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਰੇ ਸਲਾਹ-ਮਸ਼ਵਰੇ ਵਿਸ਼ੇਸ਼ ਲੋੜਾਂ ਅਤੇ ਬੇਨਤੀਆਂ ਨੂੰ ਪੂਰਾ ਕਰਦੇ ਹਨ।

ਅਸੀਂ ਯਕੀਨੀ ਬਣਾਵਾਂਗੇ ਕਿ ਸਲਾਹ-ਮਸ਼ਵਰੇ ਦੀਆਂ ਘਟਨਾਵਾਂ ਅਪਾਹਜਾਂ ਲਈ ਪਹੁੰਚਯੋਗ ਹੋਣ। ਇਸ ਵਿੱਚ ਈਜ਼ੀ ਰੀਡ (ਮੋਟੀ ਛਪਾਈ ਵਾਲੇ) ਦਸਤਾਵੇਜ਼, ਔਸਲਨ ਦੁਭਾਸ਼ੀਏ ਅਤੇ ਬੋਲਣ ਨਾਲ-ਨਾਲ ਲਿਖਤ ਸੁਰਖੀਆਂ ਦੇਣਾ (ਲਾਈਵ ਕੈਪਸ਼ਨਿੰਗ) ਸ਼ਾਮਲ ਹਨ।

ਸਾਡੇ ਦੁਆਰਾ ਸ਼ਾਮਿਲ ਕੀਤੀ ਜਾਣ ਵਾਲੀ ਜਾਣਕਾਰੀ ਅਤੇ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਸੋਚਣ ਵਿੱਚ ਤੁਹਾਡੀ ਮੱਦਦ ਕਰਨ ਲਈ ਸਮਾਗਮ ਤੋਂ ਪਹਿਲਾਂ ਈਜ਼ੀ ਰੀਡ ਜਾਣਕਾਰੀ ਸ਼ੀਟਾਂ ਉਪਲਬਧ ਕਰਵਾਈਆਂ ਜਾਣਗੀਆਂ।

ਜਨਤਕ ਸਲਾਹ-ਮਸ਼ਵਰੇ ਸਾਡੀ ਸਲਾਹ ਬਾਰੇ ਸਰਕਾਰਾਂ ਨੂੰ ਸੂਚਿਤ ਕਰਨਗੇ

ਇਸ ਸਮੀਖਿਆ ਲਈ ਤੁਹਾਡੀ ਰਾਏ ਇਸ ਗੱਲ ਦੀ ਸਮਝ ਪ੍ਰਦਾਨ ਕਰੇਗੀ ਕਿ ਕਿਵੇਂ ਪੂਰੀ ਮਹਾਂਮਾਰੀ ਦੌਰਾਨ ਵਿੱਦਿਅਕ ਅਨੁਭਵਾਂ ਨੇ ਅਪਾਹਜਤਾ ਵਾਲੇ ਸਕੂਲੀ ਵਿਦਿਆਰਥੀਆਂ ਦੀ ਭਲਾਈ ਅਤੇ ਸਿੱਖਿਆ-ਸੰਬੰਧੀ ਨਤੀਜਿਆਂ 'ਤੇ ਪ੍ਰਭਾਵ ਪਾਇਆ ਹੈ। ਇਹ ਯਕੀਨੀ ਬਣਾਏਗਾ ਕਿ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਮਹਾਂਮਾਰੀ ਦੇ ਪ੍ਰਭਾਵਾਂ ਤੋਂ ਵਾਪਸ ਉਭਰਨ ਵਿੱਚ ਮੱਦਦ ਕਰਨ ਲਈ ਰਾਸ਼ਟਰਮੰਡਲ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹਾਂ।

ਅਸੀਂ ਅੰਤਿਮ ਰਿਪੋਰਟ ਅਤੇ ਸਿਫ਼ਾਰਸ਼ਾਂ ਬਣਾਉਣ ਵਿੱਚ ਰਾਜ ਅਤੇ ਪ੍ਰਦੇਸ਼ ਸਰਕਾਰਾਂ, ਅਤੇ ਗੈਰ-ਸਰਕਾਰੀ ਸਕੂਲੀ ਸਿੱਖਿਆ ਦੇ ਪ੍ਰਤੀਨਿਧਾਂ ਨਾਲ ਮਿਲ ਕੇ ਕੰਮ ਕਰਾਂਗੇ। ਸਾਡਾ ਇਰਾਦਾ ਆਸਟ੍ਰੇਲੀਆਈ ਸਰਕਾਰ, ਰਾਜਾਂ ਅਤੇ ਪ੍ਰਦੇਸ਼ਾਂ, ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਸਿੱਖਿਆ ਪ੍ਰਦਾਤਾਵਾਂ ਵਿਚਕਾਰ ਰਾਸ਼ਟਰੀ ਸਹਿਯੋਗੀ ਕਾਰਵਾਈ ਲਈ ਮੌਕਿਆਂ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਇਹ ਸਮੀਖਿਆ ਰਿਪੋਰਟ 2023 ਦੀ ਦੂਜੀ ਤਿਮਾਹੀ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਨੂੰ ਪ੍ਰਦਾਨ ਕੀਤੀ ਜਾਵੇਗੀ।

ਸੰਪਰਕ

ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਇਸ ਸਮੀਖਿਆ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ DisabilityStrategy@education.gov.au 'ਤੇ ਸਿੱਖਿਆ ਵਿਭਾਗ ਨਾਲ ਸੰਪਰਕ ਕਰੋ।

ਇਸ ਸਮੀਖਿਆ ਵਿੱਚ ਕਿਵੇਂ ਸ਼ਾਮਲ ਹੋਣਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ, ਰਜਿਸਟਰ ਕਰਨ ਲਈ ਸਹਾਇਤਾ ਲੈਣ ਸਮੇਤ, ਕਿਰਪਾ ਕਰਕੇ The Social Deck ਨਾਲ engage@thesocialdeck.com ਜਾਂ 0491 617 118 'ਤੇ ਸੰਪਰਕ ਕਰੋ।

[1] ਅਪਾਹਜ ਲੋਕਾਂ ਦੀ ਹਿੰਸਾ, ਦੁਰਵਿਵਹਾਰ, ਅਣਗਹਿਲੀ ਅਤੇ ਸ਼ੋਸ਼ਣ ਲਈ ਰੌਇਲ ਕਮਿਸ਼ਨ (2022) ਪੇਪਰ ਜਾਰੀ ਕਰਦਾ ਹੈ- ਅਪਾਹਜ ਲੋਕਾਂ 'ਤੇ COVID-19 ਮਹਾਂਮਾਰੀ ਦੀ ਓਮੀਕਰੋਨ ਵੇਵ ਦਾ ਪ੍ਰਭਾਵ ਅਤੇ ਪ੍ਰਤੀਕਰਮ, 13 ਸਤੰਬਰ 2022 ਨੂੰ ਦੇਖਿਆ ਗਿਆ।

[2] ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (2021*) ਆਸਟ੍ਰੇਲੀਆ ਦੀ ਨੌਜਵਾਨ ਵੈੱਬ ਰਿਪੋਰਟ*, 13 ਸਤੰਬਰ 2022 ਨੂੰ ਦੇਖੀ ਗਈ।

[3] ਹੈਂਡ ਕੇ, ਕੇਲੀ ਐਨ, ਨੇਵੈੱਲ ਐਸ, ਨਿਕੋਲਸਨ ਐਸ ਅਤੇ ਟੇਲਰ ਏ (2022) 'ਮਾਨਸਿਕ ਸਿਹਤ ਮੇਰੀ ਜ਼ਿੰਦਗੀ ਨੂੰ ਆਕਾਰ ਦਿੰਦੀ ਹੈ: COVID-19 ਅਤੇ ਬੱਚਿਆਂ ਦੀ ਭਲਾਈ' ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਵੈੱਬਸਾਈਟ, 13 ਸਤੰਬਰ 2022 ਨੂੰ ਦੇਖੀ ਗਈ।

The Department of Education acknowledges the traditional owners and custodians of country throughout Australia and acknowledge their continuing connection to land, water and community. We pay our respects to the people, the cultures and the elders past, present and emerging.